ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ
ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ
ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ,,
ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ
ਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾ
ਨਿੱਕੀ ਗੱਲ ਤੋਂ ਤੋਹਮਤ ਦੇ ਸਿਰ ਤਾਜ ਸਜਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ॥॥॥॥॥॥॥
2.ਮੈਂ ਗਲੀਆਂ ਚ ਰੁਲਦਾ ਕਖ ਦਾਤਾ
ਮੈਨੂੰ ਤੇਰੇ ਜਿਹਾ ਨਾ ਹੋਰ ਕੋਈ,
ਤੈਨੂੰ ਮੇਰੇ ਵਰਗੇ ਲਖ ਦਾਤਾ |
ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਤੇ ਗਲੀਆਂ ਚ ਰੁਲਦਾ ਕਖ ਦਾਤਾ|
ਮੇਰੀ ਸੋਚ ਤੋਂ ਉੱਚੀ ਹਸਤੀ ਤੇਰੀ,
ਕਿੰਜ ਤੇਰੇ ਮੈਂ ਗੁਣਗਾਣ ਕਰਾਂ|
ਮੇਰੇ ਕੋਲ ਕੁਝ ਵੀ ਆਪਣਾ ਨਹੀਂ,
ਫ਼ਿਰ ਵੀ ਕਿਉਂ ਫ਼ੋਕਾ ਮਾਣ ਕਰਾਂ|
ਤੂੰ ਰਿਧੀਆਂ ਸਿਧੀਆਂ ਦਾ ਮਾਲਿਕ,
ਸਾਰੀ ਕਾਇਨਾਤ ਤੋਂ ਤੂੰ ਵਖ ਦਾਤਾ|
ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਤੇ ਗਲੀਆਂ ਚ ਰੁਲਦਾ ਕਖ ਦਾਤਾ|
ਤੇਰੀਆਂ ਰਹਿਮਤਾਂ ਦੀ ਨਾ ਹੱਦ ਕੋਈ,
ਦਿਲ ਕਿੰਨੀਆਂ ਕੁ ਦਾ ਧਨੰਵਾਦ ਕਰੇ|
ਤੂੰ ਦੀਨ ਦੁਖੀਆਂ ਦੀ ਓਟ ਬਣੇਂ,
ਤੇ ਉਜੜਿਆਂ ਨੂੰ ਆਬਾਦ ਕਰੇਂ|
ਤੂੰ ਹਰ ਦਿਲ ਦੇ ਵਿੱਚ ਵਸਦਾਂ ਏ,
ਸਾਡੀ ਨਾ ਵੇਖਣ ਵਾਲੀ ਅਖ ਦਾਤਾ|
ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਤੇ ਗਲੀਆਂ ਚ ਰੁਲਦਾ ਕਖ ਦਾਤਾ|
ਜਦ ਤੂੰ ਮਿਲ ਜਾਵੇਂ ਤਾ "ਮੈਂ" ਨਾ ਰਹਿੰਦੀ,
ਦੇਖ ਕੈਸੀ ਖੇਡ ਨਿਆਰੀ ਹੈ|
ਤੂੰ ਜਾ ਵਸਦਾ ਵਿੱਚ ਕੁੱਲੀਆਂ ਦੇ,
ਤੇਰੀ ਨਾਲ ਮਲੰਗਾਂ ਯਾਰੀ ਹੈ|
ਅਸੀਂ ਝੂਠ ਦੇ ਢੋਲ ਵਜਾਉਂਦੇ ਹਾਂ,
ਤੂੰ ਪੂਰੇਂ ਸੱਚ ਦਾ ਪਖ ਦਾਤਾ|
ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਤੇ ਗਲੀਆਂ ਚ ਰੁਲਦਾ ਕਖ ਦਾਤਾ|
ਮੁੱਕ ਜਾਵੇ ਹਓਮੇ ਦਿਲ ਵਿਚੋਂ,
ਬਸ ਪਿਆਰ ਮੋਹੱਬਤ ਰਹਿ ਜਾਵੇ|
ਛੱਡ ਕੇ ਫ਼ਰੇਬ ਇਹ ਦੁਨੀਆਂ ਦੇ,
ਦਿਲ ਤੇਰੇ ਦਰ ਤੇ ਬਹਿ ਜਾਵੇ|
ਇਹ ਅਰਦਾਸ ਹਾਂ ਨਿੱਤ ਕਰਦਾ ਮੈਂ,
ਲਾ "ਢੀਡਸੇ" ਨੂੰ ਚਰਨੀਂ ਰਖ ਦਾਤਾ|
ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਤੇ ਗਲੀਆਂ ਚ ਰੁਲਦਾ ਕਖ ਦਾਤਾ|
ਮੈਂ ਗਲੀਆਂ ਚ ਰੁਲਦਾ ਕਖ ਦਾਤਾ.
ਮੈਂ ਗਲੀਆਂ ਚ ਰੁਲਦਾ ਕਖ ਦਾਤਾ.
3.ਪਾ ਦੇ ਕੋਈ ਖੈਰ ਜਾਂ ਖਾਲੀ ਹੀ ਸਾਨੂੰ ਮੋੜ ਦੇ
ਜੇ ਨਹੀਂ ਮਿਲਣਾ ਕਦੇ ਭਗਵਾਨ ਦੇ ਵਾਂਗੂੰ,
ਮਿਲ ਪਿਆ ਕਰ ਸਾਨੂੰ ਫਿਰ ਇਨਸਾਨ ਦੇ ਵਾਂਗੂੰ,
ਪਾ ਦੇ ਕੋਈ ਖੈਰ ਜਾਂ ਖਾਲੀ ਹੀ ਸਾਨੂੰ ਮੋੜ ਦੇ,
ਦਰ ਤੇਰੇ ਆ ਗਏ ਹਾਂ ਚਾਹਵਾਨ ਦੇ ਵਾਗੂੰ,
ਪਤਾ ਨਹੀਂ ਕਦੋਂ ਤੇ ਕਿਵੇਂ ਉਸ ਨੇ ਚੁਰਾਈ ਮੇਰੀ ਗਜ਼ਲ,
ਉਸ ਤੋਂ ਬਾਅਦ ਉਸ ਨੇ ਮੈਨੂੰ ਹੀ ਸੁਨਾਈ ਮੇਰੀ ਗਜ਼ਲ,
ਉਸ ਦੀ ਇਕ ਹੋਰ ਹਿਮਾਕਤ ਦੇਖ ਲਉ,
ਅਪਣਾ ਨਾਂ ਵਿਚ ਲਿਖ ਕੇ ਉਸ ਨੇ ਛਪਵਾਈ ਮੇਰੀ ਗਜ਼ਲ
4.ਜੱਗ ਭਾਂਤ-ਭਾਂਤ ਦੀ ਮੰਡੀ
ਜੱਗ ਭਾਂਤ-ਭਾਂਤ ਦੀ ਮੰਡੀ
ਦੁਨੀਆਂ ਭੇਦ-ਭਾਵ ਵਿੱਚ ਵੰਡੀ
ਐਥੇ ਬੇਇਮਾਨੀ ਦੀ ਝੰਡੀ
ਕੁਲਫ਼ੀ-ਗਰਮ ਜਲੇਭੀ-ਠੰਡੀ
ਕਿਸ ਭਟਕਣ ਵਿੱਚ ਰੱਬਾ ਪੈ ਗਈ ਏ ਦੁਨੀਆਂ
ਬਸ ਖੁਦਗਰਜ਼ਾ ਦਾ ਮੇਲਾ ਬਣਕੇ ਰਹਿ ਗਈ ਏ ਦੁਨੀਆਂ.........
5.ਗੁਲਾਮ ਫਰੀਦਾ ਇਸ਼ਕ ਤੇ ਆਤਿਸ਼ ਦੁਹੀ ਬਰਾਬਰ, ਹੋਵਤ ਇਸ਼ਕ ਦਾ ਤਾਉ ਤੀਖੇਰਾ, ਆਤਿਸ਼ ਸਾੜੇ ਕੱਖ ਤੇ ਕਾਨੇਰਾ, ਅਤੇ ਇਸ਼ਕ ਸਾੜੇ ਦਿਲ-ਜੇਰਾ, ਆਤਿਸ਼ ਨੂੰ ਤਾਂ ਪਾਣੀ ਬੁਝਾਵੇ, ਤੇ ਦੱਸੋ ਇਸ਼ਕ ਦਾ ਦਾਰੂ ਕਿਹੜਾ, ਆਖੇ ਗੁਲਾਮ ਫਰੀਦਾ ਉਥੇ ਕੁਛ ਨਹੀਂ ਬਚਦਾ, ਓ ਜਿਥੇ ਇਸ਼ਕ ਨੇ ਲਾ ਲਿਆ ਡੇਰਾ............ 6.ਹਰ ਸ਼ਾਇਰੀ ਸੋਹਣੀ ਲਗਦੀ ਹੈ ਹਰ ਸ਼ਾਇਰੀ ਸੋਹਣੀ ਲਗਦੀ ਹੈ, ਜਦ ਨਾਲ ਕਿਸੇ ਦਾ ਪਿਆਰ ਹੋਵੇ, ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ, ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ, ਲੱਗੀ ਵਾਲੇ ਜਾ ਮਿਲ ਆਉਂਦੇ, ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ, ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ, ਜਦ ਬੈਠਾ ਨਾਲ ਯਾਰ ਹੋਵੇ 7.ਵਿੱਚ ਸਕੂਲੇ ਸ਼ਿਵ ਦੇ ਪੜਨਾ ਪੈਣਾ ਗਿੱਲ ਨੇ ਹਾਲੇ ਤੱਕ ਡੂੰਘਾ ਨਹੀ ਲਿਖਿਆ ਡੂੰਘਾ ਲਿਖਣ ਲਈ ਤਾਂ ਮਰਨਾ ਪੈਣਾ ਵਿੱਚ ਸਕੂਲੇ ਸ਼ਿਵ ਦੇ ਪੜਨਾ ਪੈਣਾ ਜਾਂ ਇਸ਼ਕ ਦੀ ਸੂਲੀ ਚੜਨਾ ਪੈਣਾ ਮਰਨ ਦੇ ਖਿਆਲ ਤੋ ਵੀ ਡਰਦਾ ਹਾਂ ਉਂਝ ਗੱਲਾ ਮਰਨ ਦੀਆ ਕਰਦਾ ਹਾਂ ਸੋਹਲੇ ਸ਼ਿਵ ਦੇ ਗਾਉਦਾ ਹਾਂ 36 ਦਾ ਹੋ ਗਿਆ ਹਾਲੇ ਜਿਉਦਾ ਹਾਂ ਮਰਨਾ ਲਈ ਕੋਈ ਹੀਲਾ ਕਰਨਾ ਪੈਣਾ ਗਿੱਲ ਨੇ ਹਾਲੇ ਤੱਕ ਡੂੰਘਾ ਨਹੀ ਲਿਖਿਆ ਡੂੰਘਾ ਲਿਖਣ ਲਈ ਤਾਂ ਮਰਨਾ ਪੈਣਾ ਵਿੱਚ ਸਕੂਲੇ ਸ਼ਿਵ ਦੇ ਪੜਨਾ ਪੈਣਾ |